• +91 99150-79699
  • 207 ff JTPL CITY Sector 115 Mohali-140301

ਲੀਵਰ ਵਿੱਚ ਗੰਦਗੀ ਜਮਾਂ ਹੋਣ ‘ਤੇ ਸਰੀਰ ਦਿੰਦਾ ਹੈ ਇਹ 3 ਸੰਕੇਤ

ਲੀਵਰ ਵਿੱਚ ਗੰਦਗੀ ਜਮਾਂ ਹੋਣ ‘ਤੇ ਸਰੀਰ ਦਿੰਦਾ ਹੈ ਇਹ 3 ਸੰਕੇਤ

ਲੀਵਰ ਵਿੱਚ ਗੰਦਗੀ ਜਮਾਂ ਹੋਣ ‘ਤੇ ਸਰੀਰ ਦਿੰਦਾ ਹੈ ਇਹ 3 ਸੰਕੇਤ, ਇਸ ਤਰਾਂ ਕਰੋ ਪਹਿਚਾਣ ਅਤੇ ਇਲਾਜ ਦਵਾਈਆਂ ਖਾ ਕੇ ਤੰਗ ਆਏ ਮਰੀਜ਼ ਬਿੰਨਾਂ ਕਿਸੇ ਦਵਾਈ ਤੋਂ ਨਿਊਰੋਥਰੈਪੀ ਵਿਚ ਤੰਦਰੁਸਤ ਕਿਵੇਂ ਰਹਿ ਸਕਦੇ ਹਨ
ਸਾਡੇ ਸਰੀਰ ਦੇ ਸਭਤੋਂ ਜਰੂਰੀ ਅੰਗਾਂ ਵਿੱਚੋਂ ਇੱਕ ਲਿਵਰ ਨੂੰ ਵਰਕਹਾਉਸ ਵੀ ਕਿਹਾ ਜਾਂਦਾ ਹੈ ਅਤੇ ਇਸ ਅੰਗ ਉੱਤੇ ਸਾਨੂੰ ਜਿੰਨਾ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਅਸੀਂ ਓਨਾ ਨਹੀਂ ਦਿੰਦੇ। ਲਿਵਰ ਫੂਡ ਨੂੰ ਤੋੜਨ, ਬਿਮਾਰੀਆਂ ਨਾਲ ਲੜਨ ਅਤੇ ਤੁਹਾਡੇ ਖੂਨ ਵਿਚੋਂ ਖ਼ਰਾਬ ਕਣਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਰਹਿੰਦਾ ਹੈ। ਇਨਸਾਨ ਲੀਵਰ ਬਿਨਾ ਨਹੀਂ ਜੀ ਸਕਦਾ।ਪਰ ਅੱਜ ਦੇ ਸਮੇਂ ਵਿੱਚ ਖਰਾਬ ਖਾਣ-ਪੀਣ ਦੇ ਕਾਰਨ ਬਹੁਤ ਸਾਰੇ ਲੋਕ ਲਿਵਰ ਵਿੱਚ ਗੰਦਗੀ ਜਮਾਂ ਹੋਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਇਸ ਕਾਰਨ ਨਾ ਕੇਵਲ ਲਿਵਰ ਦੀ ਕਾਰਜ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈਸਗੋਂ ਵਿਅਕਤੀ ਨੂੰ ਲਿਵਰ ਨਾਲ ਸਬੰਧਤ ਕਈ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਲੋਕ ਲਿਵਰ ਵਿੱਚ ਗੰਦਗੀ ਜਮਾਂ ਹੋਣ ਦੇ ਸੰਕੇਤਾਂ ਨੂੰ ਨਹੀਂ ਪਛਾਣਦੇ ਅਤੇ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਅੱਜ ਅਸੀ ਤੁਹਾਨੂੰ ਅਜਿਹੇ ਤਿੰਨ ਲੱਛਣਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਲਿਵਰ ਵਿੱਚ ਗੰਦਗੀ ਜਮਾਂ ਹੋਣ ਦੇ ਤਿੰਨ ਸੰਕੇਤ ਦਿੰਦੇ ਹਨ।ਪਿਸ਼ਾਬ ਦਾ ਰੰਗ ਬਦਲਣਾਲਿਵਰ ਵਿੱਚ ਗੰਦਗੀ ਜਮਾਂ ਹੋਣ ਉੱਤੇ ਪਿਸ਼ਾਬ ਦਾ ਪੰਗ ਗਾੜ੍ਹਾ ਪੀਲਾ ਹੋ ਜਾਂਦਾ ਹੈ ਅਤੇ ਪਿਸ਼ਾਬ ਦੇ ਦੌਰਾਨ ਝੱਗ ਬਣਨ ਲਗਦੀ ਹੈ। ਜੇਕਰ ਕਿਸੇ ਵਿਅਕਤੀ ਨੂੰ ਇਹ ਲੱਛਣ ਦਿਖਾਈ ਦੇਵੇ ਤਾਂ ਉਸਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਭਰਪੂਰ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ| ਲਗਾਤਾਰ ਪੇਟ ਦਰਦ ਰਹਿਣਾ ਲਿਵਰ ਵਿੱਚ ਗੰਦਗੀ ਜਮਾਂ ਹੋਣ ਉੱਤੇ ਅਕਸਰ ਪੇਟ ਦੇ ਸੱਜੇ ਜਾਂ ਖੱਬੇ ਪਾਸੇ ਲਗਾਤਾਰ ਦਰਦ ਦੀ ਸਮੱਸਿਆ ਰਹਿੰਦੀ ਹੈ। ਇਸ ਨਾਲ ਇਨਸਾਨ ਆਪਣੇ ਆਪ ਨੂੰ ਥੱਕਿਆ – ਥੱਕਿਆ ਅਤੇ ਊਰਜਾਹੀਨ ਮਹਿਸੂਸ ਕਰਦਾ ਹਨ। ਇਹ ਸਮੱਸਿਆ ਦਿਨੋਂ ਦਿਨ ਦਿਨ ਵਧਣ ਲੱਗਦੀ ਹੈ। ਇਸ ਤਰ੍ਹਾਂ ਦੀ ਪਰੇਸ਼ਾਨੀ ਸਾਹਮਣੇ ਆਉਣਾ ਲਿਵਰ ਵਿੱਚ ਗੰਦਗੀ ਜਮਾਂ ਹੋਣ ਦਾ ਸੰਕੇਤ ਹੈ। ਲਿਵਰ ਵਿੱਚ ਜਮਾਂ ਗੰਦਗੀ ਨੂੰ ਦੂਰ ਕਰਨ ਲਈ ਭਰਪੂਰ ਮਾਤਰਾ ਵਿੱਚ ਪਾਣੀ ਪੀਓ, ਨਾਰੀਅਲ ਪਾਣੀ ਦਾ ਸੇਵਨ ਕਰੋ ਅਤੇ ਵਿਟਾਮਿਨ ਸੀ ਵਾਲੇ ਜੂਸ ਪੀਓ।

0 Comment

Leave a Comment